ਸਰਕਾਰੀ ਬਹੁਤਕਨੀਕੀ ਕਾਲਜ ਕੋਟਕਪੂਰਾ ਵਿਖੇ ਸੁਕ੍ਰਿਤ ਟਰੱਸਟ ਨੇ "ਸਾਂਝ" ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਕੋਟਕਪੂਰਾ, 18 ਅਪਰੈਲ 2024: ਸਰਕਾਰੀ ਬਹੁਤਕਨੀਕੀ ਕਾਲਜ, ਕੋਟਕਪੂਰਾ ਵਿਖੇ ਸੁਕ੍ਰਿਤ ਟਰੱਸਟ ਵੱਲੋਂ "ਸਾਂਝ" ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਸੁਕ੍ਰਿਤ ਟਰੱਸਟ ਤੋਂ ਸ੍ਰੀ ਉਰਵਿੰਦਰ ਸਿੰਘ , ਹਰਬੀਰ ਸਿੰਘ , ਪਵਨਪ੍ਰੀਤ ਸਿੰਘ (ਬੀ.ਟੈਕ ਦੂਜਾ ਸਾਲ ਸੀ.ਐਸ.ਈ.), ਹਰਮਨਵੀਰ ਸਿੰਘ (ਬੀ.ਟੈਕ.ਪਹਿਲਾ ਸਾਲ ਸੀ.ਐਸ.ਈ.) ਲਵਪ੍ਰੀਤ ਕੌਰ (ਬੀ.ਟੈਕ. ਦੂਜਾ ਸਾਲ ਸੀ.ਐਸ.ਈ.) ਪਹੁੰਚੇ ਸਨ। ਉਹਨਾਂ ਨੇ ਵਿਦਿਆਰਥੀਆਂ ਨੂੰ ਸਾਂਝ ਅਤੇ ਕੈਰੀਅਰ ਗਾਈਡੈਂਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ ਤੇ ਵਿਦਿਆਰਥੀ ਆਸ਼ਾ ਰਾਣੀ, ਰਿਸ਼ੀ, ਲਗਨ, ਪ੍ਰਭਜੋਤ ਸਿੰਘ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਰਹੇ ਅਤੇ ਉਨ੍ਹਾਂ ਨੂੰ ਇਨਾਮ ਵੀ ਵੰਡੇ ਗਏ।
ਕਾਲਜ ਦੇ ਪ੍ਰਿੰਸੀਪਲ ਇੰਜੀ:ਸੁਰੇਸ਼ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਕਾਲਜ ਦੇ ਅਧਿਕਾਰੀ ਮਨਮੋਹਨ ਕ੍ਰਿਸ਼ਨ, ਸੀਨੀਅਰ ਲੈਕਚਰਾਰ ਵੱਲੋਂ ਵਿਦਿਆਰਥੀਆਂ ਨੂੰ ਵੀ ਵੱਧ ਚੜ੍ਹ ਕੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਆ ਅਤੇ ਹੋਏ ਮਹਿਮਾਨਾਂ ਦਾ ਕਾਲਜ ਵੱਲੋਂ ਸਨਮਾਨ ਵੀ ਕੀਤਾ । ਇਸ ਮੌਕੇ ਪੁਨੀਤ ਮਿੱਤਲ, ਅਨੁਪਮਾ, ਭੋਲਾ ਸਿੰਘ, ਸੁਖਬੀਰ ਕੌਰ, ਸਤਨਾਮ ਸਿੰਘ, ਨਵਦੀਪ ਕੌਰ, ਨਵਜੋਤ ਕੌਰ, ਸੰਦੀਪ ਸਿੰਘ, ਨਿਰਮਲ ਸਿੰਘ, ਲਖਵਿੰਦਰ ਸਿੰਘ, ਗੁਰਲਾਲ ਸਿੰਘ, ਵੀਰਪਾਲ ਕੌਰ, ਸ਼ਿਲਪਾ ਬਜਾਜ, ਸ਼ਿਵਜੀਤ ਸੁੰਦਰ, ਲਖਵੰਤ ਸਿੰਘ ਅਤੇ ਹੋਰ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।